ਗਿਆਨੀ ਸੰਤ ਸਿੰਘ ਮਸਕੀਨ

ਵਿਕਿਪੀਡਿਆ ਤੋਂ

ਗਿਆਨੀ ਸੰਤ ਸਿੰਘ ਮਸਕੀਨ (੧੯੩੧-੨੦੦੫)ਜੀ ਨਾ ਸਿਰਫ ਇਕ ਲਾਮਿਸਾਲ ਪ੍ਰਚਾਰਕ ਹੀ ਸਨ ਬਲਕਿ ਇਕ ਮਹਾਨ ਵਿਆਖਿਆਕਾਰ ਸਨ ਜਿਨ੍ਹਾਂ ਕੋਲ ਅਦੁਤੀ ਗਿਆਨ ਦਾ ਭੰਡਾਰ ਸੀ । ਉਹ ਨਾਰਥ ਵੈਸਟ ਫਰੰਟੀਅਰ ਸੂਬੇ ਦੇ ਬਾਣ ਜ਼ਿਲੇ ਦੀ ਮਕਾਵਤ ਤਹਿਸੀਲ ਵਿਚ ਸੰਨ ੧੯੩੧ ਵਿਚ ਜਨਮੇ । ਦੇਸ਼ ਦੀ ਵੰਡ ਪਿਛੌਂ ਉਨ੍ਹਾਂ ਦੇ ਮਾਤਾ ਪਿਤਾ ਅਲਵਰ ਰਾਜਸਥਾਨ ਵਿਚ ਆ ਵਸੇ । ਵੰਡ ਕਾਰਨ ਉਹ ਦਸਵੀਂ ਦੀ ਪੜ੍ਹਾਈ ਪੂਰੀ ਨਾ ਕਰ ਸਕੇ । ਪਰੰਤੂ ਉਨ੍ਹਾਂ ਨੇ ਵਖ ਵਖ ਧਰਮ ਗਰੰਥਾਂ ਦਾ ਡੂੰਘਾਈ ਨਾਲ ਅਧਿਅਨ ਕੀਤਾ । ੧੯੫੮ ਵਿਚ ਬੀਬੀ ਸੁੰਦਰ ਕੌਰ ਨਾਲ ਅਨੰਦ ਕਾਰਜ ਉਪਰੰਤ ਵੀ ਉਨ੍ਹਾਂ ਦਾ ਧਾਰਮਿਕ ਅਧਿਅਨ ਲਗਾਤਾਰ ਜਾਰੀ ਰਿਹਾ । ਉਨ੍ਹਾਂ ਨੇ ਆਪਣੇ ਸਮੁਚੇ ਜੀਵਨ ਨੁੰ ਧਰਮ ਦੇ ਸਮਰਪਿਤ ਕੀਤਾ ਹੋਇਆ ਸੀ ।

ਅਕਾਲ ਚਲਾਣੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਲੌਂ ਉਨ੍ਹਾਂ ਨੂੰ ਪੰਥ ਰਤਨ ਦੇ ਖਿਤਾਬ ਨਾਲ ਨਿਵਾਜਿਆ ਗਿਆ ।