ਜੇਹਲਮ

ਵਿਕਿਪੀਡਿਆ ਤੋਂ

ਜੇਹਲਮ ਦਰਿਆ ਪੰਜਾਬ ਦਾ ਸਭ ਤੋਂ ਵੱਡਾ ਅਤੇ ਕੇਂਦਰੀ ਦਰਿਆ ਹੈ, ਜੋ ਕਿ ਜੇਹਲਮ ਸ਼ਹੈਰ ਵਿੱਚੋਂ ਦੀ ਗੁਜ਼ਰਦਾ ਹੈ। ਇਹ ਸਿੰਧ ਦਰਿਆ ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ ਵੀਤਾਸਤਾ ਅਤੇ ਗਰੀਕਾਂ ਵਲੋਂ ਹਏਡਾਪੀਸ ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ326 BC ਵਿੱਚ ਪੋਰਸ ਨੂੰ ਹਾਈਡਪਸ ਦੀ ਲੜਾਈ ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱੱਤੇ ਸ਼ਹੈਰ ਵਸਾਇਆ, ਜਿ ਸਾ ਨਾਲ ਬੁਕੀਫਾਲਾ, ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹੈਰ ਦੇ ਨੇੜੇ ਤੇੜੇ ਕਿਤੇ ਹੋਈ ਸੀ।

ਵਿਸ਼ਾ-ਸੂਚੀ

[ਬਦਲੋ] ਮੁੱਢ

ਦਰਿਆ ਉੱਤਰੀ-ਪੂਰਬੀ ਜੰਮੂ ਅਤੇ ਕਸ਼ਮੀਰ ਦੇ ਗਲੇਸ਼ੀਅਰ ਵਿੱਚੋਂ ਨਿਕਲਦਾ ਹੈ ਅਤੇ ਸ੍ਰੀਨਗਰ ਜਿਲ੍ਹੇ ਵਿੱਚੋਂ ਲੰਘਦਾ ਹੈ। ਨੀਲਮ ਦਰਿਆ, ਜੇਹਲਮ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਦਰਿਆ, ਜੇਹਲਮ ਨੂੰ ਮਜ਼ੱਫਰਾਬਾਦ, ਨੇੜੇ ਮਿਲਦਾ ਹੈ, ਜਦੋਂ ਕਿ ਅਗਲਾ ਵੱਡਾ ਦਰਿਆ ਖੰਹੀਰ, ਜੋ ਕਿ ਕਘਾਨ ਘਾਟੀ ਵਿਚੋਂ ਨਿਕਲਦਾ ਹੈ, ਇਹ ਪੂੰਝ ਦਰਿਆ ਵਿੱਚ ਮਿਲਦਾ ਹੈ, ਜੋ ਕਿ ਮੀਰਪੁਰ ਜਿਲ੍ਹੇ ਦੇ ਮੰਗਲਾ ਡੈਮ ਤੱਕ ਵਗਦੇ ਹਨ। ਬਾਅਦ ਵਿੱਚ ਇਹ ਪੰਜਾਬ ਦੇ ਜੇਹਲਮ ਜਿਲ੍ਹੇ ਵਿੱਚ ਵਗਦਾ ਹੈ। ਇੱਥੇ ਇਹ ਪੰਜਾਬ ਦੇ ਸਮਤਲ ਮੈਦਾਨ ਵਿੱਚ ਵਗਦਾ ਹੋਇਆ ਇਹ ਚਨਾਬ ਨਾਲ ਤਰਿੱਮ ਨਾਂ ਦੇ ਥਾਂ ਉੱਤੇ ਮਿਲ ਜਾਦਾ ਹੈ। ਚਨਾਬ ਬਾਅਦ ਵਿੱਚ ਸਤਲੁਜ ਵਿੱਚ ਮਿਲਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਵਿੱਚ ਮਿਥਾਨਕੋਟ ਦੇ ਥਾਂ ਉੱਤੇ ਮਿਲ ਜਾਦਾ ਹੈ।

[ਬਦਲੋ] ਡੈਮ ਅਤੇ ਬੰਨ੍ਹ

  • ਮੰਗਲਾ, 1967 ਵਿੱਚ ਪੂਰਾ ਹੋਇਆ, ਦੁਨਿਆਂ ਵਿੱਚ ਸਭ ਤੋਂ ਵੱਡਾ ਬੰਨ ਹੈ, ਜਿਸ ਦੀ ਸਮਰੱਥਾ 59 ਲੱਖ ਏਕੜ-ਫੁੱਟ (7.3 km³) ਹੈ।
  • ਰਸੂਲ ਬੰਨ੍ਹ, 1967 ਵਿੱਚ ਬਣਾਇਆ ਗਿਆ ਹੈ, ਦੀ ਸਮੱਰਥਾ 850,000 ਫੁੱਟ³/s (24,000 m³/s) ਹੈ।
  • ਤਰਾਨੱਮ ਬੰਨ੍ਹ, ਜੋ ਕਿ ਚਨਾਬ ਨਾਲ ਜੋੜ ਕੇ 1939 ਵਿੱਚ ਬਣਾਇਆ ਗਿਆ ਸੀ, ਜਿਸ ਦੀ ਵੱਧ ਤੋਂ ਵੱਧ ਸਮਰੱਥਾ645,000 ft³/s (18,000 m³/s) ਹੈ।

[ਬਦਲੋ] ਨਹਿਰਾਂ

  • ਅੱਪਰ ਜੇਹਲਮ ਨਹਿਰ ਇਹ ਮੰਗਲਾ ਤੋਂ ਚਨਾਬ ਤੱਕ ਜਾਦੀ ਹੈ।
  • ਰਸੂਲ-ਕਾਦੀਰਾਬਾਦ (RQ) ਲਿੰਕ ਨਹਿਰ। ਰਸੂਲ ਬੰਨ੍ਹ ਤੋਂ ਚਨਾਬ ਤੱਕ ਜਾਦੀ ਹੈ।
  • ਚਸ਼ਮਾ-ਜੇਹਲਮ (CJ) ਲਿੰਕ ਨਹਿਰ| ਇਹ ਚਸ਼ਮਾ ਬੰਨ੍ਹ ਤੋਂ ਜੇਹਲਮ ਦਰਿਆ ਦੀ ਧਾਰਾ ਨਾਲ ਰਸੂਲ ਬੰਨ੍ਹ ਤੱਕ ਜਾਦੀ ਹੈ।

[ਬਦਲੋ] ਬਾਹਰੀ ਸਬੰਧ

ਬਾਕੀ ਭਾਸ਼ਾਵਾਂ